ਸਾਡੀ ਵਿਚਾਰਧਾਰਾ
- ਦਮੇ ਵਾਲੇ ਸਾਰੇ ਬੱਚਿਆਂ ਅਤੇ ਜਵਾਨ ਲੋਕਾਂ ਨੂੰ ਐਕਸੀਲੈਂਟ ਅਸਥਮਾ ਕੇਅਰ ਦਾ ਅਧਿਕਾਰ ਹੁੰਦਾ ਹੈ ਜੋ ਸਾਰੀਆਂ ਰਾਸ਼ਟਰੀ ਸਿਫਾਰਸ਼ਾਂ ਦੀ ਪੂਰਤੀ ਕਰਦੀ ਹੈ, ਚਾਹੇ ਉਹ ਇਹ ਸੰਭਾਲ ਕਿੱਥੋਂ ਵੀ ਪ੍ਰਾਪਤ ਕਰਦੇ ਹੋਣ।
- ਉਹਨਾਂ ਸਾਰਿਆਂ ਨੂੰ ਸਿੱਖਿਅਤ ਕਰਨਾ ਅਤੇ ਸਹਾਇਤਾ ਕਰਨਾ ਜੋ ਦਮੇ ਵਾਲੇ ਬੱਚਿਆਂ ਦੀ ਦੇਖਭਾਲ ਕਰਨ ਵਿੱਚ ਸ਼ਾਮਲ ਹਨ, ਇਸ ਸੰਭਾਲ ਦੀ ਅਦਾਇਗੀ ਵਿੱਚ ਬੁਨਿਆਦੀ ਗੱਲ ਹੈ
- ਸਿਹਤ ਪੇਸ਼ੇਵਰਾਂ, ਅਧਿਆਪਕਾਂ, ਪਰਿਵਾਰਾਂ ਅਤੇ ਮਰੀਜ਼ਾਂ ਦੇ ਨਾਲ ਮਿਲ ਕੇ ਕੰਮ ਕਰਦੇ ਹੋਏ, ਸੇਵਾਵਾਂ ਦੇ ਵਿਚਕਾਰ ਦੇਖਭਾਲ ਨੂੰ ਨਿਰਵਿਘਨ ਹੋਣ ਦੀ ਲੋੜ ਹੈ
- ਮਰੀਜ਼ਾਂ ਅਤੇ ਪਰਿਵਾਰਾਂ ਨੂੰ ਆਪਣੇ ਦਮੇ ਦਾ ਸਵੈ-ਪ੍ਰਬੰਧਨ ਕਰਨ ਲਈ ਸਮਰੱਥ ਬਣਾਇਆ ਜਾਣਾ ਚਾਹੀਦਾ ਹੈ
ਸੰਪਾਦਕਾਂ ਨੂੰ ਮਿਲੋ
ਅਸੀਂ ਸਿਹਤ ਪੇਸ਼ੇਵਰਾਂ ਤੋਂ ਲੈ ਕੇ ਮਾਤਾ-ਪਿਤਾ ਤੋਂ ਲੈ ਕੇ ਦਮੇ ਦੇ ਪੀੜਤਾਂ ਤੱਕ ਦੇ ਲੋਕਾਂ ਦਾ ਇੱਕ ਵਿਭਿੰਨ ਸਮੂਹ ਹਾਂ ਜੋ ਬੱਚਿਆਂ ਦੇ ਦਮੇ ਬਾਰੇ ਜਾਗਰੂਕਤਾ ਅਤੇ ਗਿਆਨ ਨੂੰ ਬਿਹਤਰ ਬਣਾਉਣ ਲਈ ਭਾਵੁਕ ਵਿਸ਼ਵਾਸ ਰੱਖਦੇ ਹਨ।
BeatAsthma ਕੀ ਹੈ?
ਦਮਾ ਆਮ ਹੈ – ਯੂਕੇ ਵਿੱਚ ਲਗਭਗ 10 ਵਿੱਚੋਂ 1 ਬੱਚੇ ਅਤੇ ਨੌਜਵਾਨ ਇਸ ਤੋਂ ਪੀੜਤ ਹਨ।
ਦਮੇ ਵਾਲੇ ਬਹੁਤ ਸਾਰੇ ਲੋਕਾਂ ਨੂੰ ਹਲਕੀ ਬਿਮਾਰੀ ਹੁੰਦੀ ਹੈ ਅਤੇ ਹੋ ਸਕਦਾ ਹੈ ਉਹਨਾਂ ਦੇ ਲੱਛਣ ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਬਿਲਕੁੱਲ ਵੀ ਦਖਲ ਨਾ ਦੇਣ। ਇਸਦੇ ਸਿੱਟੇ ਵਜੋਂ, ਬਹੁਤ ਸਾਰੇ ਲੋਕ ਦਮੇ ਬਾਰੇ ਚਿੰਤਾ ਨਹੀਂ ਕਰਦੇ ਜਾਂ ਲੱਛਣਾਂ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲੈਂਦੇ।
Laura ਵੀ ਦਮੇ ਤੋਂ ਪੀੜਤ ਹੈ ਅਤੇ ਉਸ ਨੂੰ ਸਾਡੀ BeatAsthma Ambassador ਹੋਣ ‘ਤੇ ਮਾਣ ਹੈ
Laura Weightman ਇੱਕ ਮੱਧ-ਦੂਰੀ ਦੀ ਦੌੜਾਕ ਹੈ ਜੋ 1500 ਅਤੇ 5000 ਮੀਟਰ ਵਿੱਚ ਮੁਕਾਬਲਾ ਕਰਦੀ ਹੈ।
ਉਸ ਦੀਆਂ ਪ੍ਰਾਪਤੀਆਂ ਵਿੱਚ 2012 ਲੰਡਨ ਓਲੰਪਿਕ ਅਤੇ 2016 ਰੀਓ ਓਲੰਪਿਕ ਵਿੱਚ 1500 ਮੀਟਰ ਦੇ ਫਾਈਨਲ ਵਿੱਚ ਪਹੁੰਚਣਾ ਅਤੇ 2014 ਦੀਆਂ ਕਾਮਨਵੈਲਥ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਣਾ ਸ਼ਾਮਲ ਹੈ। ਉਸਦੀ ਮੀਲ ਦੀ ਦੌੜ 2018 ਵਿੱਚ 4:20.49 ਦੀ ਸਭ ਤੋਂ ਵਧੀਆ, ਉਸ ਨੂੰ ਵਿਸ਼ਵ ਦੇ ਆਲ-ਟਾਈਮ ਟੌਪ 25 ਵਿੱਚ ਦਰਜਾ ਦਿੰਦੀ ਹੈ।